ਬਿਸ਼ਕੇਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਗਏ ਹਨ ਉੱਥੋਂ ਦੇ ਰਾਜਮਾ ਖਾਂਦਾ ਹੈ ਭਾਰਤ

ਮੋਦੀ, ਬਸ਼ਕੀਕ, ਕਿਰਗਿਸਤਾਨ Image copyright Getty Images

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਕਾਰਪੋਰੇਸ਼ਨ ਆਰਗਨਾਈਜ਼ੇਸ਼ਨ ਦੀ ਬੈਠਕ ਵਿੱਚ ਹਿੱਸਾ ਲੈਣ ਲਈ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਗਏ ਹਨ।

ਪਰ ਇਹ ਮੋਦੀ ਦਾ ਪਹਿਲਾ ਬਿਸ਼ਕੇਕ ਸਫ਼ਰ ਨਹੀਂ ਹੈ। ਇਸ ਤੋਂ ਪਹਿਲਾਂ ਉਹ 2015 ਵਿੱਚ ਵੀ ਇੱਕ ਵਾਰੀ ਬਿਸ਼ਕੇਕ ਦਾ ਦੌਰਾ ਕਰ ਚੁੱਕੇ ਹਨ।

ਦਿੱਲੀ ਤੋਂ ਸਿਰਫ਼ ਤਿੰਨ ਘੰਟਿਆਂ ਦੀ ਹਵਾਈ ਯਾਤਰਾ ਦੀ ਦੂਰੀ 'ਤੇ ਸਥਿਤ ਬਿਸ਼ਕੇਕ ਸ਼ਹਿਰ ਦਾ ਭਾਰਤ ਨਾਲ ਖਾਸ ਸਬੰਧ ਹੈ।

ਇਹ ਵੀ ਪੜ੍ਹੋ:

ਪੁਰਾਤਨ ਸਿਲਕ ਦੇ ਰਾਹ ਵਿੱਚ ਅਲਾ-ਟੂ ਪਰਬਤ ਰੇਂਜ ਦੇ ਪੈਰਾ ਵਿੱਚ ਸਥਿਤ ਇਸ ਦੇਸ ਤੋਂ ਭਾਰਤ ਰਾਜਮਾ ਦੇ ਨਾਲ ਫੌਜੀ ਸਾਜ਼ੋ-ਸਮਾਨ ਖਰੀਦਦਾ ਆਇਆ ਹੈ।

ਇਸ ਦੇ ਨਾਲ ਹੀ ਇਤਿਹਾਸਕ ਨਜ਼ਰ ਤੋਂ ਵੀ ਇਸ ਦੇਸ ਅਤੇ ਭਾਰਤ ਵਿਚਾਲੇ ਡੂੰਘੇ ਸਬੰਧ ਰਹੇ ਹਨ।

ਬਿਸ਼ਕੇਕ ਦਾ ਇਤਿਹਾਸਕ ਪਹਿਲੂ

ਇੱਕ ਸਮੇਂ ਇਸ ਸ਼ਹਿਰ ਦਾ ਨਾਮ ਪਿਸ਼ਪੇਕ ਸੀ ਜੋ ਕਿ ਇੱਕ ਕਿਲ੍ਹੇ ਦੇ ਨਾਮ 'ਤੇ ਰੱਖਿਆ ਗਿਆ ਸੀ।

ਇਸ ਕਿਲ੍ਹੇ ਨੂੰ ਪ੍ਰਾਚੀਨ ਕਿਰਗਿਸਤਾਨੀ ਸੂਬੇ ਕੋਕੰਡ ਦੇ ਰਾਜਾ ਖਾਨਾਤੇ ਨੇ ਬਣਵਾਇਆ ਸੀ। ਤਾਂ ਕਿ ਤਾਸ਼ਕੰਦ ਅਤੇ ਇਸਿਕ-ਕੁਲ ਝੀਲ ਵਿਚਾਲੇ ਸਥਿਤ ਕਾਰਵਾਂ ਨਾਮੀ ਮਾਰਗ ਨੂੰ ਸੁਰੱਖਿਅਤ ਬਣਾਇਆ ਜਾ ਸਕੇ।

ਇਸ ਤੋਂ ਬਾਅਦ 1860 ਵਿੱਚ ਬੋਲਸ਼ਵਿਕ ਸੂਬੇ ਨੇ ਪਿਸ਼ਪੇਕ ਨੂੰ ਨਸ਼ਟ ਕਰਕੇ ਆਪਣੀ ਇੱਕ ਨਵੀਂ ਬਸਤੀ ਬਣਾਈ।

ਸਾਲ 1926 ਵਿੱਚ ਇਸ ਸ਼ਹਿਰ ਨੂੰ ਫਰੂੰਜ਼ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਸੋਵੀਅਤ ਆਗੂ ਮਿਖਾਈਲ ਫਰੂੰਜ਼ ਦਾ ਇਸੇ ਸ਼ਹਿਰ ਵਿੱਚ 1885 ਵਿੱਚ ਜਨਮ ਹੋਇਆ ਸੀ।

ਇਹ ਵੀ ਪੜ੍ਹੋ:

ਪਰ 1991 ਵਿੱਚ ਸੋਵੀਅਤ ਸੰਘ ਦੇ ਭੰਗ ਹੋਣ ਤੋਂ ਬਾਅਦ ਇਸ ਸ਼ਹਿਰ ਨੂੰ ਇੱਕ ਵਾਰ ਫਿਰ ਬਿਸ਼ਕੇਕ ਬੁਲਾਇਆ ਜਾਣ ਲੱਗਾ।

ਬਿਸ਼ਕੇਕ ਦੀ ਪਰੰਪਰਾ ਵਿੱਚ ਦੁੱਧ ਦੀ ਕਾਫ਼ੀ ਅਹਿਮੀਅਤ ਹੈ ਅਤੇ ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬਿਸ਼ਕੇਕ ਲੱਕੜ ਦੇ ਉਸ ਤਖ਼ਤੇ ਨੂੰ ਕਿਹਾ ਜਾਂਦਾ ਸੀ ਜਿਸ ਨਾਲ ਘੋੜੀ ਦੇ ਦੁੱਧ ਨੂੰ ਘੁਮਾ ਕੇ ਕੁਮੀ ਨਾਮ ਦਾ ਪੀਣ ਦਾ ਪਦਾਰਥ ਬਣਾਇਆ ਜਾਂਦਾ ਸੀ।

ਸੋਵੀਅਤ ਸੰਘ ਦਾ ਸਵਿਟਜ਼ਰਲੈਂਡ

ਬਿਸ਼ਕੇਕ ਦੀ ਭੂਗੋਲਿਕ ਵਿਰਾਸਤ ਦੀ ਗੱਲ ਕਰੀਏ ਤਾਂ ਇਹ ਇੱਕ ਬੇਹੱਦ ਹੀ ਪੁਰਾਣਾ ਸ਼ਹਿਰ ਹੈ ਪਰ ਇਸ ਨੂੰ ਅਮੀਰ ਸੰਪੂਰਨ ਸ਼ਹਿਰ ਨਹੀਂ ਕਿਹਾ ਜਾ ਸਕਦਾ ਹੈ।

ਕਦੇ ਇਸ ਸ਼ਹਿਰ ਨੂੰ ਸੋਵੀਅਤ ਸੰਘ ਦਾ ਸਵਿਜ਼ਰਲੈਂਡ ਕਿਹਾ ਜਾਂਦਾ ਸੀ ਅਤੇ ਇਸੇ ਕਾਰਨ ਇਸ ਦੀਆਂ ਖੂਬਸੂਰਤ ਵਾਦੀਆਂ ਹਨ।

ਪ੍ਰਧਾਨ ਮੰਤਰੀ ਮੋਦੀ ਆਪਣੇ ਦੌਰੇ ਵਿੱਚ ਅਲਾ-ਅਰਛਾ ਪਹਾੜੀਆਂ ਵਿੱਚ ਵਸੇ ਸਟੇਟ ਕਾਟੇਜ਼ ਵਿੱਚ ਰੁਕਣਗੇ ਜਿਸ ਦੇ ਨੇੜੇ ਬਰਫ਼ ਨਾਲ ਢਕੀਆਂ ਪਹਾੜੀਆਂ ਹਨ।

ਸ਼ਹਿਰ ਨੂੰ ਗ੍ਰਿਡ ਪੈਟਰਨ 'ਤੇ ਵਸਾਇਆ ਗਿਆ ਹੈ ਜਿਸ ਵਿੱਚ ਵੱਡੇ-ਵੱਡੇ ਬਾਗ ਹਨ ਅਤੇ ਦੋਹਾਂ ਪਾਸੇ ਦਰਖ਼ਤ ਲੱਗੇ ਹਨ।

ਇਸ ਸ਼ਹਿਰ ਵਿੱਚ ਅੱਜ ਵੀ ਸੋਵੀਅਤ ਯੁਗ ਦੀ ਛਾਪ ਨਜ਼ਰ ਆਉਂਦੀ ਹੈ ਪਰ ਸਮੇਂ ਦੇ ਨਾਲ-ਨਾਲ ਬਿਸ਼ਕੇਕ ਵਿੱਚ ਆਧੁਨਿਕ ਇਮਾਰਤਾਂ ਨਜ਼ਰ ਆਉਣ ਲੱਗੀਆਂ ਹਨ।

ਇਸ ਸ਼ਹਿਰ ਵਿੱਚ 80 ਦੇਸਾਂ ਦੇ ਲੋਕ ਰਹਿੰਦੇ ਹਨ ਕੋਰੀਆਈ, ਯਹੂਦੀ, ਜਰਮਨ, ਉਜ਼ਬੇਕ, ਤਜ਼ਾਕਿਸਤਾਨੀ, ਰੂਸੀ, ਉਈਗਰ, ਤੁੰਗਨ, ਅਰਮੀਨੀਅਨ, ਅਜ਼ਾਰੀ, ਚੇਚੇਨ, ਦਾਗਿਸਤਾਨੀ ਅਤੇ ਯੂਕਰੇਨੀ ਲੋਕ ਸ਼ਾਮਲ ਹਨ।

Image copyright Getty Images

ਸਟਾਲਿਨ ਯੁਗ ਦੇ ਸਮੇਂ ਇਹਨਾਂ ਲੋਕਾਂ ਨੂੰ ਜ਼ਬਰਨ ਇਸ ਸ਼ਹਿਰ ਵਿੱਚ ਵਸਾਇਆ ਗਿਆ ਸੀ।

ਸ਼ਹਿਰ ਵਿੱਚ ਅੱਜ ਵੀ ਲੋਕ ਰੂਸੀ ਭਾਸ਼ਾ ਬੋਲਦੇ ਹਨ ਪਰ ਅੰਗਰੇਜ਼ੀ ਭਾਸ਼ਾ ਹੌਲੀ-ਹੌਲੀ ਆਪਣੀ ਥਾਂ ਬਣਾਉਣ ਲੱਗੀ ਹੈ।

ਸ਼ਹਿਰ ਦੇ ਵਿਚਕਾਰ ਵਾਈਟ-ਹਾਊਸ ਦੀ ਇਮਾਰਤ ਹੈ ਜਿਸ ਦੇ ਸਾਹਮਣੇ ਪੁਰਾਤਨ ਰਾਜਾ ਮਾਨਸ ਦੀ ਮੂਰਤੀ ਲੱਗੀ ਹੋਈ ਹੈ।

ਬਿਸ਼ਕੇਕ ਵਿੱਚ ਵੱਖ-ਵੱਖ ਤਰ੍ਹਾਂ ਦਾ ਖਾਣਾ ਦੇਣ ਵਾਲੇ ਕਈ ਰੈਸਟੋਰੈਂਟ ਹਨ ਜਿਨ੍ਹਾਂ ਵਿੱਚ ਭਾਰਤੀ, ਯੂਰਪੀ, ਚੀਨੀ ਅਤੇ ਰੂਸੀ ਭੋਜਨ ਮਿਲਦਾ ਹੈ।

ਹਥਿਆਰਾਂ ਦਾ ਅੱਡਾ

ਦੂਜੀ ਵਿਸ਼ਵ ਜੰਗ ਦੇ ਦੌਰ ਵਿੱਚ ਸੋਵੀਅਤ ਸੰਘ ਨੇ ਇਸ ਸ਼ਹਿਰ ਦੇ ਉਦਯੋਗੀਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਸਾਲ 1940 ਵਿੱਚ ਰੂਸ ਦੀਆਂ ਕਈ ਫੈਕਟਰੀਆਂ ਇੱਥੇ ਲਾਈਆਂ ਗਈਆਂ।

ਇਨ੍ਹਾਂ ਵਿਚੋਂ ਕਈ ਕੰਪਨੀਆਂ ਅੱਜ ਵੀ ਮੌਜੂਦ ਹਨ ਜਿਨ੍ਹਾਂ ਵਿੱਚ ਲੈਨਿਨ ਵਰਕਸ ਸ਼ਾਮਿਲ ਹੈ। ਇਹ ਕੰਪਨੀ ਹਰ ਤਰ੍ਹਾਂ ਦੀਆਂ ਬੰਦੂਕਾਂ ਲਈ ਗੋਲੀਆਂ ਬਣਾਉਂਦੀ ਹੈ ਅਤੇ ਭਾਰਤ ਵੀ ਇਸ ਦੇ ਖਰੀਦਦਾਰਾਂ ਵਿੱਚ ਸ਼ਾਮਿਲ ਹੈ।

ਭਾਰਤੀ ਹਵਾਈ ਫੌਜ ਦੀ ਟਰੇਨਿੰਗ ਦੇ ਲਿਹਾਜ਼ ਨਾਲ ਖ਼ਾਸ

ਸਾਲ 1941 ਵਿੱਚ ਓਡੇਸਾ ਮਿਲਿਟਰੀ ਐਵੀਏਸ਼ਨ ਪਾਇਲਟਸ ਸਕੂਲ ਨੂੰ ਫਰੂੰਜ਼ ਵਿੱਚ ਦੁਬਾਰਾ ਸਥਾਪਿਤ ਕੀਤਾ ਗਿਆ।

ਇਸ ਤੋਂ ਬਾਅਦ ਇਸਦਾ ਨਾਂ 'ਫਰੂੰਜ਼ ਮਿਲਟਰੀ ਸਕੂਲ ਫਾਰ ਯੂਐਸਐਸਆਰ ਏਅਰਫੋਰਸ ਪਾਇਲਟ' ਰੱਖਿਆ ਗਿਆ।

ਇਸੇ ਸਕੂਲ ਨੇ ਕਈ ਮਸ਼ਹੂਰ ਪਾਇਲਟ ਦਿੱਤੇ ਹਨ।

ਭਾਰਤ ਦੇ ਵੀ ਹਵਾਈ ਫੌਜ ਦੇ ਕਈ ਅਧਿਕਾਰੀਆਂ ਨੇ ਇਸ ਸਕੂਲ ਤੋਂ ਸਿਖਲਾਈ ਲਈ ਹੈ। ਇਨ੍ਹਾਂ ਵਿਚ ਏਅਰ ਚੀਫ਼ ਮਾਰਸ਼ਲ ਦਿਲਬਾਗ ਸਿੰਘ ਵੀ ਸ਼ਾਮਲ ਹਨ।

Image copyright Getty Images

ਇਸ ਦੇ ਨਾਲ ਹੀ ਸੀਰੀਆ ਦੇ ਸਾਬਕਾ ਰਾਸ਼ਟਰਪਤੀ ਹਫ਼ਜ਼-ਅਲ-ਅਸਦ, ਮਿਸਰ ਦੇ ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ, ਮੋਜ਼ਾਮਬਿਕ ਦੇ ਸਾਬਕਾ ਹਵਾਈ ਫੌਜ ਦੇ ਕਮਾਂਡਰ ਅਹਿਮਦ ਹੁਸੈਨ ਵੀ ਇਸੇ ਸਕੂਲ ਤੋਂ ਪੜ੍ਹੇ ਹਨ।

ਇਸ ਸਕੂਲ ਨੂੰ ਹੁਣ ਕਿਰਗਿਸਤਾਨੀ ਗਣਤੰਤਰ ਦੀ ਆਰਮਡ ਫੋਰਸੇਜ਼ ਦੀ ਫੌਜੀ ਸੰਸਥਾ ਕਿਹਾ ਜਾਣ ਲੱਗਾ ਹੈ।

ਇਸ ਸ਼ਹਿਰ ਦੇ ਫਰੂੰਜ਼ ਹਵਾਈ ਅੱਡੇ ਦਾ ਨਾਂ ਬਦਲ ਕੇ ਮਾਨਸ ਏਅਰਪੋਰਟ ਕੀਤਾ ਗਿਆ ਹੈ।

ਇਸ ਥਾਂ 'ਤੇ ਅਮਰੀਕਾ ਨੇ 2003 ਵਿੱਚ ਅਫ਼ਗਾਨਿਸਤਾਨ ਵਿੱਚ ਮਿਲਟਰੀ ਮੁਹਿੰਮ ਦੇ ਤਹਿਤ ਆਪਣਾ ਏਅਰ ਬੇਸ ਬਣਾਇਆ ਸੀ।

Image copyright Getty Images

ਉੱਥੇ ਹੀ ਰੂਸ ਨੇ ਵੀ ਬਿਸ਼ਕੇਕ ਤੋਂ ਸਿਰਫ਼ 20 ਕਿਲੋਮੀਟਰ ਦੀ ਦੂਰੀ 'ਤੇ ਕਾਂਤ ਵਿੱਚ ਆਪਣਾ ਏਅਰਬੇਸ ਬਣਾਇਆ ਹੋਇਆ ਹੈ।

ਬਿਸ਼ਕੇਕ ਵਿੱਚ ਦੂਜੇ ਫੌਜੀ ਸਾਜ਼ੋ-ਸਮਾਨ ਵੀ ਬਣਾਏ ਜਾਂਦੇ ਹਨ ਜਿਨ੍ਹਾਂ ਵਿੱਚ ਇਲੈਕਟਰਾਨਿਕ ਟਾਰਪੀਡੋ ਬਣਾਉਣ ਵਾਲੀ ਕੰਪਨੀ ਦਾਸਤਾਨ ਵੀ ਸ਼ਾਮਿਲ ਹੈ।

ਭਾਰਤੀ ਹਵਾਈ ਫੌਜ ਦੇ ਦਾਸਤਾਨ ਦੇ ਨਾਲ ਬਿਹਤਰੀਨ ਸਬੰਧ ਹੈ ਕਿਉਂਕਿ ਇਹ ਕੰਪਨੀ ਆਧੁਨਿਕ ਆਕਸੀਜ਼ਡਨ ਟਾਰਪੀਡੋ 53-65KE ਅਤੇ ਇਲੈਕਟ੍ਰਿਕ ਟਾਰਪੀਡੋ SET-92HK ਬਣਾਉਂਦੀ ਹੈ।

ਹਥਿਆਰਾਂ ਤੋਂ ਇਲਾਵਾ ਇਹ ਸ਼ਹਿਰ ਕੱਪੜੇ, ਜੁੱਤੇ ਅਤੇ ਹੈਵੀ ਇੰਜੀਨੀਅਰਿੰਗ ਦੇ ਸਮਾਨ ਵੀ ਬਣਾਉਂਦਾ ਹੈ।

ਰਾਜਮਾ ਅਤੇ ਭਾਰਤ ਨਾਲ ਰਿਸ਼ਤਾ

ਕਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਦੀ ਤਰ੍ਹਾਂ ਕਿਰਗਿਸਤਾਨ ਵਿੱਚ ਕੁਦਰਤੀ ਸੰਪਤੀ ਜ਼ਿਆਦਾ ਨਹੀਂ ਹੈ।

ਇਸ ਕਾਰਨ ਇਸਦਾ ਅਰਥਚਾਰਾ ਇੱਕ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ। ਇਸ ਤੋਂ ਪਹਿਲਾਂ ਇਸ ਸ਼ਹਿਰ ਨੇ ਦੂਜੇ ਸੂਬਿਆਂ ਦੀ ਹਾਇਡਰੋ-ਪਾਵਰ ਦੀ ਸਪਲਾਈ ਕੀਤੀ ਸੀ।

Image copyright Getty Images

ਪਰ ਇਹ ਖੇਤਰ ਖੇਤੀ ਉਤਪਾਦਨ ਅਤੇ ਪਸ਼ੂ ਪਾਲਣ ਪੱਖੋਂ ਖੁਸ਼ਹਾਲ ਹੈ। ਚੂਯ ਵਾਦੀ ਵਿੱਚ ਭਾਰੀ ਮਾਤਰਾ ਵਿੱਚ ਅਨਾਜ, ਫਲ ਅਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਹਨ।

ਇਸ ਦੇ ਨਾਲ ਹੀ ਤੁਰਕੀ ਕੰਪਨੀਆਂ ਇੱਥੇ ਰਾਜਮਾ ਦੀ ਪੈਦਾਵਾਰ ਵੀ ਕਰਦੀਆਂ ਹਨ ਜੋ ਕਿ ਭਾਰਤ ਇੰਪੋਰਟ ਕਰਦਾ ਹੈ।

ਭਾਰਤ ਨੇ ਤਲਾਸ ਸ਼ਹਿਰ ਵਿੱਚ ਆਲੂ ਦੇ ਚਿਪਸ ਬਣਾਉਣ ਦੀ ਇੱਕ ਫੈਕਟਰੀ ਵੀ ਖੋਲ੍ਹੀ ਹੈ ਕਿਉਂਕਿ ਇਹ ਸ਼ਹਿਰ ਆਲੂ ਦੀ ਖੇਤੀ ਲਈ ਮਸ਼ਹੂਰ ਹੈ।

ਚੀਨ ਦਾ ਅਸਰ

ਬਿਸ਼ਕੇਕ ਵਿੱਚ ਬੀਤੇ ਕੁਝ ਸਮੇਂ ਵਿੱਚ ਖੁਦਾਈ ਸਨਅਤ ਵਿਕਸਿਤ ਹੋਣਾ ਸ਼ੁਰੂ ਹੋਇਆ ਹੈ। ਪਰ ਚੀਨੀ ਕੰਪਨੀਆਂ ਇਸ ਖੇਤਰ 'ਤੇ ਹਾਵੀ ਹਨ।

ਇੱਥੋਂ ਦੇ ਸਥਾਨਕ ਬਜ਼ਾਰ ਤੇ ਚੀਨੀ ਉਤਪਾਦਾਂ ਦੀ ਧਮਕ ਸਾਫ਼ ਨਜ਼ਰ ਆਉਂਦੀ ਹੈ।

Image copyright Getty Images

ਇੱਥੇ ਸਥਿਤ ਦੋਰਦੋਏ ਬਜ਼ਾਰ ਵਿੱਚ ਥੋਕ ਵਿਕਰੇਤਾ ਚੀਨੀ ਸਮਾਨ ਨੂੰ ਦੂਜੇ ਮੁਲਕਾਂ ਵਿੱਚ ਬਰਾਮਦ ਕਰਦੇ ਹਨ।

ਭਾਰਤੀ ਸਮੁੰਦਰੀ ਫੌਜ ਵਲੋਂ 1997 ਤੋਂ ਆਪਣੇ ਪ੍ਰੋਟੋਟਾਈਪ ਟਾਰਪੀਡੋ ਦਾ ਪਰੀਖਣ ਕਰ ਰਹੀ ਹੈ।

ਭਾਰਤ ਇੱਥੇ ਹਰ ਸਾਲ ਔਸਤਨ 20 ਟੈਸਟ ਕਰਦਾ ਹੈ। ਬਿਸ਼ਕੇਕ ਨੂੰ ਮੱਧ ਏਸ਼ੀਆ ਵਿੱਚ ਲੋਕਤੰਤਰ ਦਾ ਆਈਲੈਂਡ ਵੀ ਕਿਹਾ ਜਾਂਦਾ ਹੈ ਕਿਉਂਕਿ ਇੱਥੋਂ ਦੇ ਪਹਿਲੇ ਰਾਸ਼ਟਰਪਤੀ ਆਸਕਰ ਆਕੇਵ ਨੇ 1991 ਵਿੱਚ ਇੱਥੇ ਲੋਕਤੰਤਰ ਦੇ ਬੀਜ ਬੋਏ ਸਨ।

ਇੰਦਰਾ ਨਾਮ ਦਾ ਅਸਰ

ਇਸ ਥਾਂ ਨੇ ਦੋ ਕਲਰ ਕ੍ਰਾਂਤੀਆਂ ਵੀ ਦੇਖੀਆਂ ਹਨ ਜਿਨ੍ਹਾਂ ਵਿੱਚੋਂ 2010 ਵਿੱਚ ਹੋਈ ਟਿਊਲਿਪ ਕ੍ਰਾਂਤੀ ਸ਼ਾਮਿਲ ਹੈ।

ਬਿਸ਼ਕੇਕ ਦੇ ਨਾਲ ਭਾਰਤੀ ਸਬੰਧ ਸੋਵੀਅਤ ਸੰਘ ਦੇ ਦਿਨਾਂ ਤੋਂ ਚੱਲੇ ਆ ਰਹੇ ਹਨ। ਕਈ ਲੋਕਾਂ ਨੇ ਮੈਨੂੰ ਦੱਸਿਆ ਕਿ ਜਦੋਂ ਇੰਦਰਾ ਗਾਂਧੀ ਨੇ 1950 ਦੇ ਦਹਾਕੇ ਦੇ ਮੱਧ ਵਿੱਚ ਫਰੂੰਜ਼ ਦਾ ਦੌਰਾ ਕੀਤਾ ਸੀ ਤਾਂ ਉਸ ਤੋਂ ਬਾਅਦ ਪੈਦਾ ਹੋਈਆਂ ਹਜ਼ਾਰਾਂ ਕੁੜੀਆਂ ਨੂੰ ਇੰਦਰਾ ਨਾਮ ਦਿੱਤਾ ਗਿਆ।

Image copyright Getty Images
ਫੋਟੋ ਕੈਪਸ਼ਨ ਇਸੇਕ ਕੁਲ ਝੀਲ

ਬਿਸ਼ਕੇਕ ਵਿੱਚ ਹਾਲੇ ਵੀ ਇਹ ਇੱਕ ਮਸ਼ਹੂਰ ਨਾਮ ਹੈ।

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਸੋਨੀਆ ਗਾਂਧੀ ਨਾਲ 1985 ਵਿੱਚ ਬਿਸ਼ਕੇਕ ਦੀ ਯਾਤਰਾ ਕੀਤੀ ਸੀ ਅਤੇ ਬਿਸ਼ਕੇਕ ਦੇ ਮੁੱਖ ਚੌਂਕ ਵਿੱਚ ਇੱਕ ਦਰੱਖਤ ਲਗਾਇਆ ਸੀ।

ਉਦੋਂ ਦੋਵਾਂ ਦੇਸਾਂ ਦੇ ਸੰਬੰਧ ਕਾਫ਼ੀ ਗੂੜ੍ਹੇ ਹੋ ਗਏ ਸਨ।

Image copyright Getty Images

ਭਾਰਤ ਮਾਰਚ 1992 ਵਿੱਚ ਬਿਸ਼ਕੇਕ ਵਿੱਚ ਆਪਣਾ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਉਣ ਵਾਲੇ ਪਹਿਲੇ ਦੇਸਾਂ ਵਿੱਚੋਂ ਇੱਕ ਸੀ, ਜਦੋਂ ਉੱਥੇ ਭਾਰਤੀ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ।

ਸਾਲ 1995 ਵਿੱਚ ਪ੍ਰਧਾਨ ਮੰਤਰੀ ਨਰਸਿਮਹਾ ਰਾਵ ਨੇ ਕਿਰਗਿਜ਼ ਸੰਸਦ ਦੇ ਦੋਹਾਂ ਸਦਨਾਂ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ ਸੀ।

ਕਸ਼ਮੀਰ ਦੇ ਬੌਧ ਕੇਂਦਰਾਂ ਨਾਲ ਸਬੰਧ

ਚੁਯ ਵਾਦੀ ਵਿੱਚ ਗਰੀਕੋ-ਬੌਧ ਧਰਮ, ਗਾਂਧਾਰ ਅਤੇ ਕਸ਼ਮੀਰੀ ਬੌਧ ਧਰਮ ਦੇ ਪੁਰਾਤੱਤਵ ਅਵਸ਼ੇਸ਼ ਸਪਸ਼ਟ ਰੂਪ ਤੋਂ ਪਾਏ ਜਾਂਦੇ ਹਨ ਜੋ ਕਿ ਰੇਸ਼ਮ ਮਾਰਗ 'ਤੇ ਸਥਿਤ ਹੈ।

Image copyright Getty Images

ਸੁਯਬ ਅਤੇ ਨਵਕੇਤ ਵਿੱਚ ਮਿਲੇ ਪੁਰਾਤੱਤਵ ਬੌਧ ਪਰਿਸਰ ਭਾਰਤੀਆਂ ਅਤੇ ਚੀਨੀ ਮੁਸਾਫ਼ਰਾਂ ਨੂੰ ਆਪਣੇ ਵੱਲ ਖਿੱਚਦੇ ਹਨ।

ਇਸੇ ਤਰ੍ਹਾਂ ਤੋਕਮਕ ਵਿੱਚ ਸਥਿਤ ਬੌਧ ਅਸਥਾਨ (ਅ-ਬਿਸ਼ਿਮ, ਕਰਾਸਨਾਇਆ ਰੇਕਾ, ਨੋਵੋਪਾਕੋਵਕਾ ਅਤੇ ਨੋਵੋਪਾਵਲੋਵਕਾ) ਦਾ ਸਬੰਧ ਕਸ਼ਮੀਰ ਦੇ ਬੌਧ ਕੇਂਦਰਾਂ ਨਾਲ ਸੀ।

ਸੂਫ਼ੀ ਸਬੰਧ

ਭਾਰਤ ਨਾਲ ਕਿਰਗਿਸਤਾਨ ਦਾ ਇੱਕ ਹੋਰ ਸਬੰਧ ਮਸ਼ਹੂਰ ਸੂਫ਼ੀ ਸੰਤ ਕੁਤੁਬੁਦੀਨ ਬਖਤਿਆਰ ਕਾਕੀ ਦੇ ਰੂਪ ਵਿੱਚ ਮਿਲਦਾ ਹੈ।

ਕਾਕੀ ਭਾਰਤ ਵਿੱਚ ਮਸ਼ਹੂਰ ਚਿਸ਼ਤਿਆ ਸਿਲਸਿਲੇ ਦੇ 12ਵੀਂ ਸਦੀ ਦੇ ਸੰਤ ਮੰਨੇ ਜਾਂਦੇ ਹਨ ਜਿਨ੍ਹਾਂ ਨੇ ਦਿੱਲੀ ਵਿੱਚ ਚਿਸ਼ਤੀ ਸਿਲਸਿਲੇ ਨੂੰ ਸਥਾਪਿਤ ਕੀਤਾ।

ਉਨ੍ਹਾਂ ਦੀ ਦਰਗਾਹ ਦਿੱਲੀ ਦੇ ਮਹਿਰੌਲੀ ਵਿੱਚ ਹੈ, ਜਿੱਥੇ ਹਰ ਸਾਲ ਉਨ੍ਹਾਂ ਦੀ ਯਾਦ ਵਿੱਚ ਉਰਸ ਦਾ ਪ੍ਰਬੰਧ ਹੁੰਦਾ ਹੈ।

ਇਸ ਦੇ ਨਾਲ ਹੀ ਇਤਿਹਾਸਕਾਰ ਮਾਨਸ ਅਤੇ ਮਹਾਂਭਾਰਤ ਦੇ ਵਿਚਾਲੇ ਸਮਾਨਤਾ ਦੇਖਦੇ ਹਨ। ਇਸ ਦੇ ਸਨਮਾਨ ਵਿੱਚ ਭਾਰਤ ਨੇ ਦਿੱਲੀ ਦੇ ਚਾਨਕਿਆ ਪੁਰੀ ਵਿੱਚ ਇੱਕ ਸੜਕ ਦਾ ਨਾਂ ਮਾਨਸ ਰੱਖਿਆ ਹੈ।

Image copyright Getty Images

ਕਿਰਗਿਸਤਾਨ ਦੇ ਲੋਕ ਆਪਣੀ ਮਸ਼ਹੂਰ ਸਾਹਿਤਿਕ ਚਿੰਗਿਜ਼ ਐਟਮਾਟੋਵ ਤੇ ਵੀ ਕਾਫ਼ੀ ਮਾਂ ਮਹਿਸੂਸ ਕਰਦੇ ਹਨ।

ਉਨ੍ਹਾਂ ਦੀ ਦਰਗਾਹ ਦਿੱਲੀ ਦੇ ਮਹਿਰੌਲੀ ਵਿੱਚ ਹੈ, ਜਿੱਥੇ ਹਰ ਸਾਲ ਉਨ੍ਹਾਂ ਦੀ ਯਾਦ ਵਿੱਚ ਉਰਸ ਦਾ ਪ੍ਰਬੰਧ ਹੁੰਦਾ ਹੈ।

ਇਸ ਦੇ ਨਾਲ ਹੀ ਇਤਿਹਾਸਕਾਰ ਮਾਨਸ ਅਤੇ ਮਹਾਭਾਰਤ ਵਿਚਕਾਰ ਬਰਾਬਰੀ ਪਾਉਂਦੇ ਹਨ। ਇਸ ਦੇ ਸਨਮਾਨ ਵਿੱਚ ਭਾਰਤ ਨੇ ਦਿੱਲੀ ਦੇ ਚਾਣਕਿਆ ਪੁਰੀ ਵਿੱਚ ਇੱਕ ਸੜਕ ਦਾ ਨਾਮ ਮਾਨਸ ਰੱਖਿਆ ਹੈ।

Image copyright Getty Images

ਕਿਰਗਿਸਤਾਨੀ ਲੋਕ ਆਪਣੇ ਮਸ਼ਹੂਰ ਸਾਹਿਤਕਾਰ ਚਿੰਗਿਜ਼ ਐਤਮਾਤੋਵ 'ਤੇ ਵੀ ਕਾਫ਼ੀ ਮਾਣ ਕਰਦੇ ਹਨ।

ਭਾਰਤ ਨੇ ਵੀ ਐਤਮਾਤੋਵ ਨੂੰ ਜਵਾਹਰਲਾਲ ਨਹਿਰੂ ਪੁਰਸਕਾਰ ਨਾਲ ਸਮਾਨਿਆ ਸੀ।

ਬਿਸ਼ਕੇਕ ਸਿਖਿੱਅਕ ਅਦਾਰਿਆਂ ਲਈ ਵੀ ਮਸ਼ਹੂਰ ਹੈ। ਇੱਥੋਂ ਤੱਕ ਕਿ ਰੂਸ, ਅਮਰੀਕਾ, ਚੀਨ ਅਤੇ ਤੁਰੀਕ ਨੇ ਬਿਸ਼ਕੇਕ ਵਿੱਚ ਆਪਣੀ ਯੂਨੀਵਰਸਿਟੀ ਸਥਾਪਿਤ ਕੀਤੀ ਹੈ।

ਹਾਲਾਂਕਿ ਭਾਰਤ ਦਾ ਇੱਥੇ ਇੱਕ ਯੂਨੀਵਰਸਿਟੀ ਸਥਾਪਤ ਕਰਨ ਦਾ ਵਾਅਦਾ ਹਾਲੇ ਤੱਕ ਅਧੂਰਾ ਹੈ।

ਕਿਰਗਿਸਤਾਨ ਦੇ ਵੱਖ-ਵੱਖ ਮੈਡੀਕਲ ਅਦਾਰਿਆਂ ਵਿੱਚ 1000 ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਕੁਝ ਵਪਾਰੀ ਕਿਰਗਿਸਤਾਨ ਵਿੱਚ ਵਪਾਰ ਅਤੇ ਸੇਵਾਵਾਂ ਵਿੱਚ ਲੱਗੇ ਹੋਏ ਹਨ।

ਉਹ ਜ਼ਿਆਦਾਤਰ ਚਾਹ ਅਤੇ ਫਾਰਮਾਸੁਟੀਕਲ ਦਾ ਕਾਰੋਬਾਰ ਕਰਦੇ ਹਨ। ਇੱਥੇ ਕੁਝ ਅਜਿਹੇ ਭਾਰਤੀ ਰੈਸਟੋਰੇਂਟ ਵੀ ਹਨ ਜੋ ਪੱਛਮੀ ਕੂਟਨੀਤਿਕਾਂ ਵਿੱਚ ਕਾਫ਼ੀ ਮਸ਼ਹੂਰ ਹਨ।

ਹਾਲ ਹੀ ਵਿੱਚ ਰਾਸ਼ਟਰਪਤੀ ਸੋਰੋਨਬਾਅ ਸ਼ਾਰਿਪੋਵਿਚ ਜੀਨਬੇਕੋਵ ਨੇ 30 ਮਈ, 2019 ਨੂੰ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲਿਆ ਸੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)