Independence Day: ਕਸ਼ਮੀਰ ’ਚੋਂ ਧਾਰਾ 370 ਹਟਾਉਣਾ, ਫੌਜ ਮੁਖੀ ਦਾ ਨਵਾਂ ਅਹੁਦਾ ਤੇ ਆਬਾਦੀ ਕੰਟਰੋਲ – ਲਾਲ ਕਿਲ੍ਹੇ ਤੋਂ ਮੋਦੀ ਦੇ ਭਾਸ਼ਣ ਦੇ ਮੁੱਖ ਬਿੰਦੂ

ਨਰਿੰਦਰ ਮੋਦੀ Image copyright dd news

73ਵੇਂ ਆਜ਼ਾਦੀ ਦਿਹਾੜੇ ਮੌਕੇ ਹਰ ਵਾਰ ਵਾਂਗ ਇਸ ਵਾਰ ਵੀ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਰੰਗਾ ਲਹਿਰਾਇਆ ਤੇ ਭਾਸ਼ਣ ਦਿੱਤਾ। ਪ੍ਰਧਾਨ ਮੰਤਰੀ ਨੇ ਇਸ ਭਾਸ਼ਣ ਵਿੱਚ ਫੌਜ ਵਿੱਚ ਇੱਕ ਨਵਾਂ ਅਹੁਦਾ ਚੀਫ ਆਫ ਡਿਫੈਂਸ ਸਟਾਫ ਬਣਾਉਣ ਦਾ ਐਲਾਨ ਕੀਤਾ ਹੈ।

ਇਸ ਅਹੁਦਾ ਸਭ ਤੋਂ ਉੱਚੀ ਡਿਫੈਂਸ ਪੋਜ਼ੀਸ਼ਨ ਹੋਵੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਸਭ ਤੋਂ ਪਹਿਲਾਂ ਕਸ਼ਮੀਰ ਵਿੱਚੋਂ ਹਟਾਈ ਗਈ ਧਾਰੀ 370 ਦਾ ਜ਼ਿਕਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਹੁੰ ਲੈਣ ਦੇ 10 ਹਫਤਿਆਂ ਵਿਚਾਲੇ ਤਿੰਨ ਤਲਾਕ ਦੇ ਕਾਨੂੰਨ ਨੂੰ ਬਣਾਉਣਾ ਵੀ ਸਰਕਾਰ ਦੀ ਉਪਲਬਧੀ ਦੱਸਿਆ।

 • ਆਪਣੀ ਸਰਕਾਰ ਦੀਆਂ ਹੋਰ ਉਪਲਬਧੀਆਂ ਵਿੱਚ ਉਨ੍ਹਾਂ ਨੇ ਅੱਤਵਾਦ ਨਾਲ ਜੁੜੇ ਕਾਨੂੰਨਾਂ ਵਿੱਚ ਬਦਲਾਅ ਕਰਕੇ ਉਨ੍ਹਾਂ ਨੂੰ ਮਜ਼ਬੂਤ ਕਰਨਾ, ਕਿਸਾਨਾਂ ਦੇ ਖਾਤਿਆਂ ਵਿੱਚ 90 ਹਜ਼ਾਰ ਕਰੋੜ ਰੁਪਏ ਟਰਾਂਫਰ ਕਰਨਾ, ਕਿਸਾਨਾਂ ਤੇ ਛੋਟੇ ਵਪਾਰੀਆਂ ਲਈ ਪੈਨਸ਼ਨ, ਵੱਖ ਜਲ ਸ਼ਕਤੀ ਮੰਤਰਾਲਾ ਤੇ ਮੈਡੀਕਲ ਦੀ ਪੜ੍ਹਾਈ ਨਾਲ ਜੁੜੇ ਕਾਨੂੰਨ ਦੀ ਗੱਲ ਕੀਤੀ।
 • ਜੇ ਸਤੀ ਪ੍ਰਥਾ, ਦਾਜ ਵਰਗੀਆਂ ਕੁਰੀਤੀਆਂ ਖ਼ਤਮ ਹੋ ਸਕਦੀਆਂ ਹਨ ਤਾਂ ਤਿੰਨ ਤਲਾਕ ਵਰਗੀ ਕੁਰੀਤੀ ਕਿਉਂ ਖ਼ਤਮ ਨਹੀਂ ਹੋ ਸਕਦੀ ਹੈ।
 • ਦੋ ਤਿਹਾਈ ਬਹੁਮਤ ਨਾਲ ਆਰਟੀਕਲ 370 ਹਟਾਉਣ ਦਾ ਕਾਨੂੰਨ ਪਾਸ ਕਰ ਦਿੱਤਾ। ਇਸ ਦਾ ਮਤਲਬ ਹੈ ਕਿ ਹਰ ਕਿਸੇ ਦੇ ਦਿਲ ਵਿੱਚ ਇਹ ਗੱਲ ਸੀ ਪਰ ਅੱਗੇ ਕੌਣ ਆਏ। ਪਰ ਸੁਧਾਰ ਕਰਨ ਦਾ ਤੁਹਾਡਾ ਇਰਾਦਾ ਨਹੀਂ ਸੀ।
 • 70 ਸਾਲ ਹਰੇਕ ਸਰਕਾਰ ਨੇ ਕੁਝ ਨਾ ਕੁਝ ਯਤਨ ਕੀਤੇ ਪਰ ਸਿੱਟੇ ਇੱਛਾ ਮੁਤਾਬਕ ਨਹੀਂ ਨਿਕਲੇ। ਅਜਿਹੇ ਵਿੱਚ ਨਵੇਂ ਸਿਰੇ ਤੋਂ ਸੋਚਣ ਦੀ ਲੋੜ ਹੁੰਦੀ ਹੈ। ਜੰਮੂ-ਕਸ਼ਮੀਰ ਅਤੇ ਲਦਾਖ਼ ਦੇ ਨਾਗਰਿਕਾਂ ਦਾ ਸੁਪਨਾ ਪੂਰਾ ਹੋਵੇ ਇਹ ਸਾਡੀ ਜ਼ਿੰਮੇਵਾਰੀ ਹੈ।
 • ਅੱਜ ਹਰ ਨਾਗਰਿਕ ਕਹਿ ਸਕਦਾ ਹੈ ਕਿ ਵਨ ਨੇਸ਼ਨ, ਵਨ ਕਾਂਸਟੀਟਿਊਸ਼ਨ
 • 130 ਕੋਰੜ ਦੀ ਜਨਤਾ ਨੂੰ ਇਸ ਜ਼ਿੰਮੇਵਾਰੀ ਨੂੰ ਚੁੱਕਣਾ ਹੋਵੇਗਾ। ਪਿਛਲੇ 70 ਸਾਲਾਂ ਵਿੱਚ ਉੱਥੇ ਅੱਤਵਾਦ, ਵੱਖਵਾਦ, ਪਰਿਵਾਰਵਾਦ, ਭ੍ਰਿਸ਼ਟਾਚਾਰ ਦੀ ਨੀਂਹ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਗਿਆ ਹੈ।
 • ਆਰਟੀਕਲ 370 ਤੇ ਆਰਟੀਕਲ 35ਏ ਦਾ ਹਟਣਾ, ਸਰਦਾਰ ਪਟੇਲ ਦੇ ਸੁਪਨਿਆਂ ਨੂੰ ਪੂਰੇ ਕਰਨ ਵੱਲ ਵੱਡਾ ਕਦਮ ਹੈ। ਜੋ ਲੋਕ ਇਸ ਦੀ ਵਕਾਲਤ ਕਰਦੇ ਹਨ, ਉਨ੍ਹਾਂ ਨੂੰ ਦੇਸ ਪੁੱਛਦਾ ਹੈ ਕਿ ਜੇ ਇਹ ਧਾਰਾ ਇੰਨੀ ਅਹਿਮ ਸੀ ਤਾਂ 70 ਸਾਲ ਤੱਕ ਇੰਨਾ ਭਾਰੀ ਬਹੁਮਤ ਹੋਣ ਦੇ ਬਾਅਦ ਵੀ ਤੁਸੀਂ ਇਸ ਨੂੰ ਸਥਾਈ ਕਿਉਂ ਨਹੀਂ ਕੀਤਾ।
 • ਅੱਜ ਦੇਸ ਵਿੱਚ ਅੱਧੇ ਘਰ ਅਜਿਹੇ ਹਨ ਜਿਨ੍ਹਾਂ ਵਿੱਚ ਸਾਫ਼ ਪਾਣੀ ਦੀ ਸਹੂਲਤ ਨਹੀਂ ਹੈ। ਇਸ ਸਰਕਾਰ ਨੇ ਘਰ-ਘਰ ਵਿੱਚ ਪੀਣ ਦੇ ਪਾਣੀ ਨੂੰ ਪਹੁੰਚਾਉਣ ਦਾ ਸੰਕਲਪ ਕੀਤਾ ਹੈ।
 • ਆਉਣ ਵਾਲੇ ਦਿਨਾਂ ਵਿੱਚ ਜਲ ਜੀਵਨ ਮਿਸ਼ਨ ਨੂੰ ਲੈ ਕੇ ਅੱਗੇ ਵਧਾਂਗੇ। ਇਸ ਦੇ ਲਈ ਕੇਂਦਰ ਤੇ ਸੂਬੇ ਮਿਲ ਕੇ ਕੰਮ ਕਰਾਂਗੇ। 3.5 ਲੱਖ ਕਰੋੜ ਤੋਂ ਵੀ ਵੱਧ ਖਰਚ ਕਰਨ ਦਾ ਸੰਕਲਪ ਕੀਤਾ ਹੈ।
 • ਕਿਸਾਨਾਂ ਨੂੰ ਅਪੀਲ ਹੈ ਕਿ ਉਹ ਖੇਤੀ ਵਿੱਚ ਕੈਮੀਕਲਜ਼ ਦਾ ਇਸਤੇਮਾਲ ਨਾ ਕਰਨ ਤਾਂ ਜੋ ਧਰਤੀ ਨੂੰ ਬਚਾਇਆ ਜਾ ਸਕੇ।
 • ਆਬਾਦੀ ਦਾ ਵਿਸਫੋਟ ਨਵੇਂ ਸੰਕਟ ਪੈਦਾ ਕਰ ਰਿਹਾ ਹੈ। ਹੁਣ ਹਰ ਵਰਗ ਨੂੰ ਇਸ ਬਾਰੇ ਸੋਚਣਾ ਹੋਵੇਗਾ।
 • ਦੇਸ ਵਾਸੀਆਂ ਨੂੰ ਅਪੀਲ ਹੈ ਕਿ 2022 ਤੱਕ 15 ਨਵੇਂ ਸੈਰ-ਸਪਾਟੇ ਦੀਆਂ ਥਾਵਾਂ ਵਿਕਸਿਤ ਕਰੀਏ।
 • ਇਸ ਸਾਲ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਯੰਤੀ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਅਨੁਸਾਰ ਸਮਾਜ ਦਾ ਨਿਰਮਾਣ ਕਰੀਏ।
 • ਅੱਤਵਾਦ ਨੂੰ ਸ਼ਰਨ ਦੇਣ ਵਾਲੀਆਂ ਸਾਰੀਆਂ ਤਾਕਤਾਂ ਨੂੰ ਦੁਨੀਆਂ ਦੇ ਸਾਹਮਣੇ ਉਨ੍ਹਾਂ ਦੇ ਅਸਲ ਰੂਪ 'ਚ ਪੇਸ਼ ਕਰਨਾ ਹੈ। ਭਾਰਤ ਇਸ ਵਿੱਚ ਆਪਣੀ ਭੂਮਿਕਾ ਪੂਰੀ ਕਰਨ ਤੇ ਇਸ 'ਤੇ ਧਿਆਨ ਦੇਣਾ ਹੈ। ਭਾਰਤ ਦੇ ਗੁਆਂਢੀ ਵੀ ਅੱਤਵਾਦ ਨਾਲ ਜੂਝ ਰਹੇ ਹਨ। ਸਾਡਾ ਗੁਆਂਢੀ ਆਫ਼ਗਾਨਿਸਤਾਨ ਆਪਣੇ ਆਜ਼ਾਦੀ ਦੇ 100ਵੇਂ ਸਾਲ ਦਾ ਜਸ਼ਨ ਮਨਾਉਣ ਵਾਲਾ ਹੈ। ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।
 • ਅੱਤਵਾਦ ਦਾ ਮਾਹੌਲ ਪੈਦਾ ਕਰਨ ਵਾਲਿਆਂ ਨੂੰ ਨੇਸਤਨਾਬੂਦ ਕਰਨ ਦੀ ਸਾਡੀ ਨੀਤੀ ਸਪੱਸ਼ਟ ਹੈ। ਸੁਰੱਖਿਆ ਬਲਾਂ, ਸੈਨਾ ਨੇ ਸ਼ਾਨਦਾਰ ਕੰਮ ਕੀਤਾ ਹੈ। ਮੈਂ ਉਨ੍ਹਾਂ ਦਾ ਨਮਨ ਕਰਦਾ ਹਾਂ, ਉਨ੍ਹਾਂ ਨੂੰ ਸੈਲਿਊਟ ਕਰਦਾ ਹਾਂ। ਸੈਨਾ ਰਿਫਾਰਮ 'ਤੇ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ। ਕਈ ਰਿਪੋਰਟਾਂ ਆਈਆਂ ਹਨ, ਅਸੀਂ ਮਾਣ ਕਰ ਸਕੀਏ ਕਿ ਅਜਿਹੀ ਵਿਵਸਥਾ ਹੈ। ਉਹ ਆਧੁਨਿਕਤਾ ਦੀ ਕੋਸ਼ਿਸ਼ ਕਰਦੇ ਹਨ। ਅੱਜ ਤਕਨੀਕ ਬਦਲ ਰਹੀ ਹੈ। ਅਜਿਹੇ ਵਿੱਚ ਤਿੰਨਾਂ ਸੈਨਾਵਾਂ ਨੂੰ ਇਕੱਠੇ ਇੱਕ ਹੀ ਉਚਾਈ 'ਤੇ ਅੱਗੇ ਵਧਣਾ ਚਾਹੀਦਾ ਹੈ ਤੇ ਵਿਸ਼ਵ ਵਿੱਚ ਬਦਲਦਿਆਂ ਹੋਇਆਂ ਸੁਰੱਖਿਆ ਅਤੇ ਜੰਗ ਦੇ ਮੁਤਾਬਕ ਹੋਣਾ ਚਾਹੀਦਾ ਹੈ। ਇਸ ਨੂੰ ਦੇਖਦਿਆਂ ਹੋਇਆਂ ਹੁਣ ਅਸੀਂ ਚੀਫ ਆਫ ਡੀਫੈਂਸ ਸਟਾਫ (ਸੀਡੀਐਸ) ਦੀ ਵਿਵਸਥਾ ਕਰਾਂਗੇ।
 • ਕੀ ਅਸੀਂ ਇਸ 2 ਅਕਤੂਬਰ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਬਣਾ ਸਕਦੇ ਹਾਂ। ਅਸੀਂ ਪਲਾਸਟਿਕ ਨੂੰ ਵਿਦਾਈ ਦੇਣ ਦੀ ਦਿਸ਼ਾ ਵੱਲ ਅੱਗੇ ਵਧ ਸਕਦੇ ਹਾਂ। ਹਾਈਵੇ ਬਣਾਉਣ ਲਈ ਪਲਾਸਟਿਕ ਦਾ ਇਸਤੇਮਾਲ ਹੋ ਰਿਹਾ ਹੈ।। ਮੈਂ ਸਾਰੇ ਦੁਕਾਨਦਾਰਾਂ ਨੂੰ ਕਹਾਂਗਾ ਕਿ ਉਹ ਆਪਣੀਆਂ ਦੁਕਾਨਾਂ ’ਤੇ ਬੋਰਡ ਲਗਾਉਣ- ਸਾਡੇ ਤੋਂ ਪਲਾਸਟਿਕ ਦੀ ਉਮੀਦ ਨਾ ਕੀਤੀ ਜਾਵੇ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)