ਗੁਜਰਾਤ ਤੋਂ ਤੂਫ਼ਾਨ 'ਵਾਯੂ' ਨੇ ਬਦਲੀ ਦਿਸ਼ਾ, ਪ੍ਰਸ਼ਾਸਨ ਫਿਰ ਵੀ ਅਲਰਟ ’ਤੇ

ਤੂਫ਼ਾਨ, ਵਾਯੂ Image copyright Reuters

ਗੁਜਰਾਤ ਵਿੱਚ 'ਵਾਯੂ' ਤੂਫ਼ਾਨ ਸਵੇਰੇ ਗੁਜਰਾਤ ਵੱਲ ਵੱਧ ਰਿਹਾ ਸੀ, ਕੁਝ ਘੰਟਿਆਂ ਬਾਅਦ ਇਸਨੇ ਆਪਣੀ ਦਿਸ਼ਾ ਬਦਲ ਲਈ ਹੈ। ਦੁਪਹਿਰ ਵੇਲੇ ਗੁਜਰਾਤ ਦੇ ਸਮੁੰਦਰੀ ਇਲਾਕਿਆਂ ਨੂੰ ਛੂਹ ਕੇ ਲੰਘਣ ਦਾ ਖਦਸ਼ਾ ਹੈ।

2 ਲੱਖ 75 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ, ਹਾਲਾਂਕਿ ਤੂਫ਼ਾਨ ਦਾ ਖ਼ਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ।

ਭਾਰੀ ਮੀਂਹ ਅਤੇ ਤੇਜ਼ ਹਾਵਾਵਾਂ ਲੋਕਾਂ ਅਤੇ ਪ੍ਰਸ਼ਾਸਨ ਦੀਆਂ ਪ੍ਰੇਸ਼ਾਨੀਆਂ ਵਧਾ ਸਕਦੀਆਂ ਹਨ।

ਗੁਜਰਾਤ ਵਿੱਚ ਚੱਕਰਵਾਤੀ ਤੂਫ਼ਾਨ 'ਵਾਯੂ' ਅੱਜ ਟਕਰਾਉਣ ਵਾਲਾ ਸੀ। ਗੁਜਰਾਤ ਦੇ ਪੋਰਬੰਦਰ ਅਤੇ ਜਾਮਨਗਰ ਵਰਗੇ ਸ਼ਹਿਰਾਂ ਸਣੇ ਕਈ ਹੋਰਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਦਾ ਅਸਰ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

Image copyright AFP
ਫੋਟੋ ਕੈਪਸ਼ਨ ਵਾਯੂ ਤੂਫ਼ਾਨ ਨਾਲ ਨਜਿੱਠਣ ਵਿੱਚ ਐਨਡੀਆਰਐਫ਼ ਦੀਆਂ 35 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ

ਤੂਫ਼ਾਨ 'ਵਾਯੂ' ਲਈ ਤਿਆਰੀ

 • ਗੁਜਰਾਤ ਦੇ ਕੰਡੇ ਨਾਲ ਵੀਰਵਾਰ ਨੂੰ ਟਕਰਾਏਗਾ ਚੱਕਰਵਾਤੀ ਤੂਫ਼ਾਨ 'ਵਾਯੂ'
 • ਇਸ ਵੇਲੇ ਹਵਾ ਦੀ ਰਫ਼ਤਾਰ 160 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ।
 • ਕੰਡੀ ਖੇਤਰਾਂ ਤੋਂ 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ
 • ਫੌਜ, ਹਵਾਈ ਫੌਜ ਅਤੇ ਕੋਸਟ ਗਾਰਡ ਨੂੰ ਤਿਆਰ ਰੱਖਿਆ ਗਿਆ ਹੈ।
 • ਸੰਭਾਵੀ ਨੁਕਸਾਨ ਰੋਕਣ ਦੀ ਤਿਆਰੀ ਵਿੱਚ ਜੁਟੀਆਂ ਐਨਡੀਆਰਐਫ਼ ਦੀਆਂ ਟੀਮਾਂ
 • ਐਨਡੀਆਰਐਫ਼ ਦੀਆਂ 35 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 11 ਹੋਰਨਾਂ ਕਮਾਂਡਰਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।
 • ਅਹਿਮ ਖੇਤਰਾਂ ਵਿੱਚ 11 ਹੈਲੀਕਾਪਟਰ ਪਹੁੰਚਾਏ ਗਏ ਹਨ
 • ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ
 • 50 ਤੋਂ ਵੱਧ ਟਰੇਨਾਂ ਰੱਦ ਕੀਤੀਆਂ ਗਈਆਂ
Image copyright ANI
 • ਪੰਜ ਹਵਾਈ ਅੱਡਿਆਂ 'ਤੇ 24 ਘੰਟੇ ਬੰਦ ਰਹੇਗੀ ਹਵਾਈ ਸੇਵਾ
 • ਗੁਜਰਾਤ ਦੇ 10 ਜ਼ਿਲ੍ਹਿਆਂ ਵਿੱਚ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸਕੂਲ ਬੰਦ ਰਹਿਣਗੇ
 • ਵਾਯੂ ਦੀ ਰਫ਼ਤਾਰ ਨੂੰ ਦੇਖਦੇ ਹੋਏ ਬੁੱਧਵਾਰ ਬਾਅਦ ਦੁਪਹਿਰ ਹੀ ਦਵਾਰਕਾ, ਸੋਮਨਾਥ, ਸਾਸਨ, ਕੁੱਝ ਇਲਾਕਿਆਂ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ।
 • ਮੁੱਖ ਮੰਤਰੀ ਵਿਜੇ ਰੂਪਾਣੀ ਨੇ ਸੈਨਾਲੀਆਂ ਨੂੰ ਅਪੀਲ ਕੀਤੀ ਹੈ ਕਿ ਜੇ ਹੋ ਸਕੇ ਤਾਂ ਉਹ ਵਾਪਸ ਪਰਤ ਜਾਣ ਜਾਂ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ।

ਸਰਕਾਰ ਦੀ ਨਜ਼ਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਦੀ ਪੂਰੀ ਨਜ਼ਰ ਗੁਜਰਾਤ ਵਿੱਚ ਆਉਣ ਵਾਲੇ ਤੂਫ਼ਾਨ 'ਵਾਯੂ' 'ਤੇ ਹੈ। ਉਨ੍ਹਾਂ ਤੂਫ਼ਾਨ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਅਰਦਾਸ ਕੀਤੀ।

ਕੇਂਦਰ ਸਰਕਾਰ ਮੁਤਾਬਕ ਉਨ੍ਹਾਂ ਵੀ ਹਾਲਾਤ 'ਤੇ ਨਜ਼ਰ ਬਣਾਈ ਹੋਈ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ ਕਿ ਤੂਫ਼ਾਨ ਦੇ ਮੱਦੇਨਜ਼ਰ ਗੁਜਰਾਤ ਤੋਂ ਤਕਰੀਬਨ ਤਿੰਨ ਲੱਖ ਅਤੇ ਦੀਵ ਤੋਂ 10 ਹਜ਼ਡਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)